Posts
    ਥੱਕ ਗਈਆਂ ਅੱਖੀਆਂ ਤਾਂ ਤੱਕ ਤੱਕ ਰਾਹਾਂ ਜਿੰਨਾਂ ਦੀਆਂ ਕੁੱਜਿਆਂ 'ਚ ਆਈਆਂ ਨਾ ਸੁਆਹਾਂ ਚੜ੍ਹਦੀ ਜਵਾਨੀ ਸਾਡੇ ਜਿਉਣ ਜੋਗੇ ਖੋਹ ਲਏ ਅਸੀੰ ਰੋ ਰੋ ਕੇ ਅੱਖੀਆਂ 'ਚੋੰ ਹੰਝੂ ਵੀ ਮੁਕੋ ਲਏ। ਘਰ ਨੂੰ ਨਾ ਮੁੜਿਆ ਜੋ ਪੜ੍ਹਨੇ ਨੂੰ ਤੁਰਿਆ ਸੁਬ੍ਹਾ ਪੈਲੀ ਵਾਹੁਣ ਗਿਆ ਤਕਾਲਾਂ ਨੂੰ ਨਾ ਮੁੜਿਆ ਘੋੜੀਆਂ ਨੂੰ ਛੱਡ ਬੁੱਲ੍ਹ ਅਲਾਣ੍ਹੀਆਂ ਨੇ ਛੋਹ ਲਏ ਅਸੀੰ ਰੋ ਰੋ ਕੇ ਅੱਖੀਆਂ 'ਚੋੰ ਹੰਝੂ ਵੀ ਮੁਕੋ ਲਏ। ਦੁੱਧ ਮੱਖਣਾਂ ਦੇ ਨਾਲ ਜੋ ਚਾਈੰ ਚਾਈੰ ਪਾਲੇ ਸ਼ਗਨਾਂ ਦੀ ਰਾਤ ਨੂੰ ਸੰਗੀਨਾਂ ਮੂਹਰੇ ਲਾ ਲਏ ਸੂਹੇ ਫੁੱਲਾਂ ਜੇ ਗੁਲਾਬੀ ਪੁੱਤ ਕੰਡਿਆਂ ਨੇ ਕੋਹ ਲਏ ਅਸੀੰ ਰੋ ਰੋ ਕੇ ਅੱਖੀਆਂ 'ਚੋੰ ਹੰਝੂ ਵੀ ਮੁਕੋ ਲਏ। ਨਾ ਹੱਥੀੰ ਦਾਗ ਲਾਏ ਨਾ ਹੀ ਅਰਥੀ ਸਜਾਈ ਤੱਕ ਬੂਹਾ ਬਿੰਦੇ ਝੱਟੇ ਹੋਏ ਪਏ ਹਾਂ ਸ਼ੁਦਾਈ ਦੇ ਕੇ ਦਿਲ ਨੂੰ ਦਿਲਾਸੇ ਝੂਠੇ ਮੂਠੇ ਖੁਸ਼ ਹੋ ਲਏ ਅਸੀੰ ਰੋ ਰੋ ਕੇ ਅੱਖੀਆਂ 'ਚੋੰ ਹੰਝੂ ਵੀ ਮੁਕੋ ਲਏ। - ਸ਼ਿਵਜੀਤ ਸਿੰਘ 26/06/2014

    0 Comments